ਮਾਂ ਬੋਲੀ ਪੰਜਾਬੀ ਮੇਰੀ ਮੈਂ ਇਸ ਮਾਂ ਦਾ ਜਾਇਆ, ਇਸ ਵਿਚ ਮਾਂ ਨੇ ਲੋਰੀ ਦਿੱਤੀ ਤੇ ਪਾਧੇ ਨੇ ਪੜਾਇਆ, ਇਸ ਚ ਗੁਰਦਾਸ ਨੇ ਬਾਣੀ ਲਿਖੀ ਜਿਸ ਅੱਗੇ ਸੀਸ ਝੁਕਾਇਆ ਜਿੰਨੂ ਬੁੱਲੇ ਦੀਆਂ ਕਾਫੀਆਂ ਨੇ ਨਿਹਾਰਿਆ ਏ, ਜਿੰਨੂ ਸ਼ਿਵ ਦੇ ਗੀਤਾਂ ਨੇ ਸ਼ਿਗਾਰਿਆ ਏ, ਜਿਸ ਚ' ਨਾਨਕ ਸਿੰਘ ਨੇ ਲਿਖਿਆ ਸੰਸਾਰ ਏ, ਜਿਸ ਚੋਂ ਵਾਰਸ ਸ਼ਾਹ ਦਾ ਹੁੰਦਾ ਦੀਦਾਰ ਏ, ਜਿਸ ਚੋਂ ਮਾਣਕ ਦੀ ਕਲੀਆਂ ਨੂੰ ਖੁਸ਼ਬੂ ਮਿਲੀ, ਜਿਸ ਚ' ਚਾਤਿ੍ਕ ਦੀ ਕਵਿਤਾ ਖਿਲੀ, ਜਿਸ ਦਾ ਅੱਜ ਵੀ ਟੋਹਰ ਨਵਾਬੀ ਏ, ਇਹ ਮੇਰੀ ਮਾਂ ਬੋਲੀ ਪੰਜਾਬੀ ਏ। |
No comments:
Post a Comment