੧੮ ਮਈ,੨੦੦੭ ਦਿੱਨ ਸ਼ੱੁਕਰਵਾਰ ਨੂੰ ਅਚਾਨਕ ਮਨ ਬਹੁਤ ਉਦਾਸ ਹੋ ਗਿਆ !!! ਮੈ ਜਲਦੀ ਆਫਿਸ ਤੋ ਲਾਗਆਉਟ ਕੀਤਾ ਅਤੇ ਘਰ ਆ ਗਿਆ। ਤਕਰੀਬਨ ੨ ਕੁ ਵਜੇ ਦਾ ਸਮਾ ਸੀ।ਘਰ ਆ ਕੇ ਸੋਣ ਦਾ ਯਤਨ ਕੀਤਾ, ਪਰ ਨੀਂਦ ਨਹੀ ਆਈ। ਕਾਰਨ ਸੀ ਪੰਜਾਬ ਦੇ ਹਾਲਾਤ !! ਬਾਬਾ ਰਾਮ ਰਹੀਮ ਵਲੋ ਕੀਤੀ ਨਕਲ ਕਰਕੇ ਪੰਜਾਬ ਦਾ ਮਹੋਲ ਖਰਾਬ ਸੀ । ਸ਼ਿੱਖ ਸਮੁਦਾਏ ਵਿੱਚ ਕਾਫੀ ਰੋਸ਼ ਸੀ। ਠੀਕ ਵੀ ਸੀ, ਹੋਣਾ ਵੀ ਚਾਹੀਦਾ ਸੀ। ਪਰ ਅਫਸੋਸ ਉਦੋਂ ਹੋਇਆ ਜਦ ਇਸ ਲੜਾਈ ਵਿੱਚ ਆਮ ਆਦਮੀ ਘੁਣ ਵਾਂਗ ਪਿਸਣ ਲੱਗਾ। ਸ਼ੁਨਾਮ ਵੱਿਚ 5-6 ਬੰਦੇ ਮਾਰੇ ਗਏ ਸੀ । ਇਕ ਆਮ ਆਦਮੀ ਦੂਜੇ ਦਾ ਕਤਲ ਕਰਨ ਤੋ ਗੁਰੇਜ ਨਹੀ ਕਰ ਰਿਹਾ ਸੀ। ਇਹ ਕੀ ਹੋ ਰਿਹਾ ਸੀ, ਮਨੁੱਖਤਾਂ ਦਾ ਖੂਨ ਹੋ ਰਿਹਾ ਸੀ। ਕੁੱਝ ਲੋਕਾ ਦੀ ਗੰਦੀ ਰਾਜਨੀਤੀ ਕਰਕੇ, ਸਭ ਦੇ ਮਨ ਵਿੱਚ ਰੋਹ ਸੀ। ਕੀ ਕਸ਼ੂਰ ਸੀ, ਉਹਨਾ ਦਾ ਜੋ ਮਾਰੇ ਗਏ ਸਨ? ਮਾਨਵਤਾਂ, ਮਾਨਵਤਾਂ ਦਾ ਗਲ ਘੋਟ ਰਹੀ ਸੀ। ਹਿੰਦੂ,ਸ਼ਿੱਖ ਭਾਈਚਾਰਾਂ ਜਿੱਸ ਦੀ ਦੁਨਿਆ ਵਿੱਚ ਮਿਸ਼ਾਲ ਦਿੱਤੀ ਜਾਦੀ ਸੀ, ਅੱਜ਼ ਉਹ ਵਿੱਖਰ ਰਹੇ ਸਨ। ਅੱਜ ਮੈਨੂੰ ਬਚਪਨ ਵਿੱਚ ਪੜੀ ਕਵਿਤਾਂ ਯਾਦ ਆ ਰਹੀ ਹੈ
" ਧੰਨ ਧੰਨ ਬਾਬਾ ਨਾਨਕ ਜੀ, ਇਕ ਵਾਰੀ ਧਰਤੀ ਤੇ ਆ ਜਾਉ।
ਪੁੱਠੇ ਰਾਸਤੇ ਪੈ ਗਈ ਦੁਨਿਆਂ ਸਿਧੇ ਰਾਸਤੇ ਪਾ ਜਾਉ " |
ਸ਼ਾਇਦ ਇਸ ਕਵਿਤਾਂ ਦਾ ਮਤਲਬ ਹੁਣ ਸਮਝ ਲੱਗ ਰਿਹਾ ਸੀ।
ੁਪਤਾ ਨਹੀ ਲੋਕਾ ਨੂੰ ਹੱਸਦਾ ਖੇਡਦਾ ਪੰਜਾਬ ਕਿਉ ਚੰਗਾ ਨਹੀ ਲਗਦਾਂ। ਲੱਕਾ ਤੋ ਮੇਰਾ ਭਾਵ ਕੁੱਛ ਮਤਲਵੀ ਲੋਕਾ ਤੋ ਹੈ। ਇਹਨਾ ਨੇ ਸ਼ੁਰੂ ਤੋ ਹੀ ਦੇਸ਼ ਨੂੰ ਨੰਗਿਆ ਕਰ ਕੇ ਖਾਇਆ ਹੈ। ਅੱਜ ਮਾਨ ਸਾਬ ਦੇ ਗਾਏ ਹੋਏ ਕੁੱਝ ਲਫ਼ਜ ਯਾਦ ਆ ਗਹੇ ਹਨ।
"ਅੱਲਾ ਵਾਲੋ ਰਾਮ ਵਾਲੋ ਅਪਨੇ ਮੱਹਜਬ ਕੋ ਸਿਆਸਤ ਸੇ ਬਚਾ ਲੋ"
ਕਿਉ ?? ਆਖਰ ਕਦ ਤਕ ਇਹ ਸਭ ਕੁੱਝ ਚੱਲਦਾ ਰਹੇਗਾ। ਕਦੋ ਤਕ ਇਹ ਲੋਕ ਆਪਣਿਆ ਘਿਲੋਣੀਆਂ ਚਾਲਾਂ ਚਲਦੇ ਰਹਇਣਗੇ। ੁਪਤਾ ਨਹੀ?? ਪਹਿਲਾਂ ਇਹਨਾ ਨੇ ਧਰਮ ਵੰਡਤਾ,ਫੇਰ ਦੇਸ਼ ਤੇ ਹੁਣ ਧਰਮ ਦੇ ਨਾਂ ਤੇ ਲੋਕ!! ਪੰਜ਼ਾਬ ਅਤੇ ਪੰਜ਼ਾਬਿਆ ਨੇ ਹਮੇਸ਼ਾ ਸ਼ੁੱਖ ਅਤੇ ਸ਼ਾਤੀ ਦਾ ਸੰਦੇਸ਼ ਦਿੱਤਾ ਹੈ। ਇਸ ਦਾ ਇਤਿਹਾਸ਼ ਗੁੱੜ ਵਾਗ ਮਿੱਠਾ ਅਤੇ ਸ਼ੀਤਲ ਹੈ। ਇਸ ਨੂੰ ਸੰਭਾਲੋ ।।।
No comments:
Post a Comment